Home Immigration ਮਿਰਚਾਂ ਤਰ੍ਹਾਂ ਲੜਨੀਆਂ ਮਾਲੀ ਦੀਆਂ ਗੱਲਾਂ, ਸਿਆਣਿਆਂ ਨੇ ਸੁਣ, ਮਾਰੀਆਂ ਤਾੜਆਂ balwinder sekhon speaks

ਮਿਰਚਾਂ ਤਰ੍ਹਾਂ ਲੜਨੀਆਂ ਮਾਲੀ ਦੀਆਂ ਗੱਲਾਂ, ਸਿਆਣਿਆਂ ਨੇ ਸੁਣ, ਮਾਰੀਆਂ ਤਾੜਆਂ balwinder sekhon speaks

20
ਮਿਰਚਾਂ ਤਰ੍ਹਾਂ ਲੜਨੀਆਂ ਮਾਲੀ ਦੀਆਂ ਗੱਲਾਂ, ਸਿਆਣਿਆਂ ਨੇ ਸੁਣ, ਮਾਰੀਆਂ ਤਾੜਆਂ balwinder sekhon speaks

ਲੁਧਿਆਣੇ ਦਾ ਸਿਆਸੀ ਸੱਚ……

ਖੱਬੀ ਖਾਂ ਹੁਣ ਬੈਠੇ ਜੇਲ੍ਹ
ਹੱਥ ਜੋੜ ਕੇ ਮੰਗਣ ਬੇਲ

ਵੇਲਾ ਖੁੰਝੇ ਬੈਂਸ ਕੁਰਲਾਉਂਦੇ
ਢਾਂਡਾ ਸੇਖੋਂ ਸੁਪਨੀਂ ਆਉਂਦੇ

ਭੱਲੇ, ਬਾਲੇ, ਮੀਨੂ, ਇੰਦੀ
ਬੇਚੈਨੀ ਹੁਣ ਸੌਣ ਨਹੀਂ ਦਿੰਦੀ

ਹੇਮੰਤ ਅਤੇ ਹਿਤੇਸ਼ ਨਿਰਾਸ਼ੇ
ਫੜੇ ਗਏ ਤਾਂ ਬਹੁਤ ਖੁਲਾਸੇ

ਹੇਮੰਤ ਸੂਦ ਛੁਡਾਇਆ ਭੱਲਾ
ਘੇਰਿਆ ਜੋ ਵਿਜੀਲੈਂਸ ਸੀ ਕੱਲਾ

ਹਿਤੇਸ਼ ਗੁਪਤੇ ਦੇ ਘਾਲੇ ਮਾਲ਼ੇ
ਜਗਬਾਣੀ ਨੇ ਠੱਗ ਹੈ ਪਾਲੇ

ਮੇਅਰ ਤੇ ਬਿੰਦਰਾ ਘਬਰਾਏ
ਵਿਜੀਲੈਂਸ ਖ਼ੌਰੇ ਕਦੋਂ ਬੁਲਾਏ

ਮਮਤਾ ਭਾਬੀ ਹਵਨ ਕਰਾਵੇ
ਪਰ ਸਿਰ ਦਾ ਸਾਈਂ ਘਰੇ ਨਾ ਆਵੇ

ਆਸ਼ੂ ਦਾ ਏਨ੍ਹਾਂ ਠੱਗਾਂ ਤਾਈਂ
ਰੱਬ ਸੱਚਿਆ ਮੇਲ ਕਰਾਈਂ

ਲੁੱਧਿਆਣੇ ਨੂੰ ਦੇਈਂ ਵੇਹਲ
ਸਾਰੇ ਭੇਜੀਂ ਜਲਦੀ ਜੇਲ੍ਹ

ਤੱਕੜੀ ਪੰਜਾ ਤੇ ਹੁਣ ਝਾੜੂ
ਓਹ ਵੀ ਫੇਲ ਤੇ ਇਹ ਵੀ ਫੇਲ

ਆਓ ਯਾਦ ਕਰਾਈਏ ਸਭਨੂੰ
ਮੁੱਕਿਆ ਥੋਡੇ ਤਿਲਾਂ ਚੋਂ ਤੇਲ

ਖੂੰਡਾ ਅਤੇ ਕੁਹਾੜੀ ਚੁੱਕੀਏ
ਥੋੜੇ ਵੱਢੀਏ ਬਾਹਲੇ ਕੁੱਟੀਏ

ਹੋ ਗਏ ਹੁਣ ਇਹ ਸਾਰੇ ਫੇਲ
ਆਓ ਬਣਾਈਏ ਸਭ ਦੀ ਰੇਲ

ਆਸ਼ੂ ਬੈਂਸ ਨੇ ਬੈਠੇ ਜੇਲ੍ਹ
ਹਾਈ ਕੋਰਟ ਨਹੀ ਦਿੰਦੀ ਬੇਲ

ਰੱਬ ਦੀ ਲਾਠੀ ਵੱਜੀ ਸਿਰ ਤੇ
ਬਗਲੇ ਭੁੱਲਗੇ ਕਰਨੀ ਕੇਲ

ਸਿੱਧੂ , ਗੋਗੀ , ਪੱਪੀ , ਭੋਲੇ
ਲੁੱਧਿਆਣੇ ਨੂੰ ਲੁੱਟਣ ਟੋਲੇ

ਬੱਗਾ ਡਾਕੂ ਬੀਬੀ ਛੀਨਾ
ਕਬਜੇ ਕਰਦੇ ਲੱਭ ਜਮੀਨਾਂ

ਚਕਲੇ, ਸੱਟੇ, ਰੇਤਾ ਬਜਰੀ
ਸਾਰੇ ਭਰਦੇ ਪਏ ਮਹੀਨਾ

ਅੱਖਾਂ ਖੋਲੋ ਆਪ ਵਾਲਿਓ
ਨਹੀ ਤਾਂ ਹੋਣੀ ਏਹੋ ਖੇਲ

ਖੱਬੀ ਖਾਂ ਕਈ ਬੈਠੇ ਜੇਲ੍ਹ
ਜੁੱਤੀਆਂ ਚੱਟ ਚੱਟ ਮੰਗਦੇ ਬੇਲ

ਦੇਖਨਾ ਹੈ ਜ਼ੋਰ ਕਿਤਨਾ……..

ਬਲਵਿੰਦਰ ਸੇਖੋਂ 👍👍👍

source

20 COMMENTS

  1. ਵਧ ਚੜ ਕੇ ਕੰਮ ਕਰਨਾ ਤੇ ਕਰਾਉਣਾ ਅਤੇ ਹੋਈਆਂ ਗਲਤੀਆਂ ਤੋ ਟੋਕਣਾ, ਚੰਗੇ ਨਤੀਜੇ ਲੈਣ ਲਈ ਬਹੁਤ ਜਰਰੀ ਕੰਮ ਹੈ।

  2. ਤੁਸੀਂ ਕਾਫੀ ਸਿਆਣੇ ਲੱਗਦੇ ਆ ਗੁਰੂ ਸਾਹਿਬ ਜੀ ਦੀ ਹੁੰਦੀ ਬੇਅਦਬੀ ਤੇ ਸਿੱਖਾਂ ਨੂੰ ਕੀ ਕਰਨਾ ਚਾਹੀਦਾ

  3. ਮਿਰਚਾਂ ਤਾਂ ਮਾਲਵਿੰਦਰ ਮਾਲੀ ਦੇ ਲੱਗ ਜਾਂਦੀਆਂ ਨੇ ਅੰਮ੍ਰਿਤ ਪਾਲ ਦਾ ਨਾਮ ਸੁਣਕੇ। ਇਸ ਨੂੰ ਕਸ਼ਮੀਰੀ ਅੱਤਵਾਦੀ ਤਾਂ ਭਰਾ ਲਗਦੇ ਨੇ ਪਰ ਸਿੱਖ ਦੁਸ਼ਮਣ। ਇਸ ਕਾਮਰੇਡ ਨੂੰ ਚੀਨ ਭੇਜੋ

  4. ਜਿਨ੍ਹਾਂ ਚਿਰ ਲੋਕਾਂ educate ਸਹੀ ( ਉੱਚ ਪੱਧਰੀ ਸਕੂਲੀ ਸਿੱਖਿਆ ਨਹੀਂ ਦਿੱਤੀ ਜਾਂਦੀ ) ਤਰਾਂ ਨਹੀਂ ਕੀਤਾ ਜਾਂਦਾ, ਉਹਨਾ ਚਿਰ ਕੁਝ ਨਹੀਂ ਹੋਣਾ… ਉਹ ਸਰਕਾਰਾਂ ਦੇਣੀਆਂ ਨਹੀਂ ਚਾਹੁੰਦੀਆਂ…. ਅੱਜ ਦੀ education ਫੇਲ ਹੋ ਗਈ…. ਸਿਰਫ ਅੰਕੜੇ ਬੋਲਦੇ ਆ…. ਬੱਚੇ ਓਂ, ਅ… ਨਹੀਂ ਜਾਣਦੇ

  5. ਮਾਲੀ ਸਾਹਬ ਗੁਰਬਾਣੀ ਨਾਲ ਜੁੜਨ ਵਾਲਾ ਤਾਂ ਰਾਜ ਮੰਗਦਾ ਹੀ ਨਹੀਂ ਕਿਉਂਕਿ ਗੁਰਬਾਣੀ ਦਾ ਫੁਰਮਾਨ ਤਾਂ "ਰਾਜ ਨਾ ਚਾਹੂੰ ਮੁਕਤਿ ਨਾ ਚਾਹੂੰ ਮਨ ਪ੍ਰੀਤ ਚਰਣ ਕਮਲਾਰੇ" ਦਾ ਹੈ। ਗੁਰਬਾਣੀ ਤਾਂ "ਨਾ ਹਮ ਹਿੰਦੂ ਨਾ ਮੁਸਲਮਾਨ……" ਦੀ ਗੱਲ ਕਰਦੀ ਹੈ, ਇਹ ਅਜਿਹੇ ਬੰਦੇ ਨੂੰ ਨਾਸਤਕ ਕਹਿੰਦੇ ਹਨ। ਪਰ "ਜੋਰੀ ਮੰਗੈ ਦਾਨ ਦਾ……" ਦਾ ਮਾੜਾ ਬੰਦਾ ਕੀ ਕਰੇ ?

Leave a Reply to Ajmer Dhillon Cancel reply

Please enter your comment!
Please enter your name here